
5 Best-Practices to adopt if you want to be a Youth Leader
ਇੱਕ ਨੌਜਵਾਨ ਲੀਡਰ ਬਣਨ ਦੇ ਲਈ ਇਹ ਹੀ ਜਰੂਰੀ ਨਹੀਂ ਕਿ ਉਹ ਸਿਰਫ ਸਮਾਜ ਦੇ ਵਿਕਾਸ ਬਾਰੇ ਸੋਚਦਾ ਹੋਵੇ ਜਾ ਉਸ ਦਾ ਉਦੇਸ਼ ਲੀਡਰ ਬਣਨਾ ਹੈ। ਇਸ ਤੋ ਇਲਾਵਾ ਹੋਰ ਕਈ ਅਭਿਆਸ ਕਰਨ ਦੀ ਜਰੂਰਤ ਹੈ ਜਿਵੇਂ ਕਿ:
1. ਸਿਧਾਂਤਾ ਦਾ ਅਭਿਆਸ(value practice):- ਕਿਹੜੇ ਤਰੀਕੇ ਜੋਂ ਅਪਣੇ ਸਿਧਾਂਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਰਤਦੇ ਹਾ ਉਹ ਬੁਹਤ ਜਰੂਰੀ ਹੁੰਦੇ ਹਨ। ਜਿਵੇਂ ਕਿ ਇਕਜੁੱਟਤਾ ਭਾਵ ਕਿ ਸਾਰਿਆਂ ਦੁਆਰਾ ਇੱਕਠੇ ਹੋ ਕੇ ਆਪਣੇ ਆਪਣੇ ਕੰਮ ਦੀ ਜ਼ਿੰਮੇਵਾਰੀ ਆਪ ਲੈਣਾ, ਜੋ ਕਿ ਗ੍ਰਾਮ ਸਿੱਖਿਆ ਸਭਾ ਵਿਚ ਪੰਚਾਇਤ, ਪਿੰਡ ਦੇ ਲੋਕਾਂ ਤੇ ਸਕੂਲ ਪ੍ਰਬੰਧਕ ਕਮੇਟੀ ਦੁਵਾਰਾ ਸਕੂਲ ਦੇ ਲਈ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਦ੍ਰਿੜਤਾ ਜਿਵੇਂ ਕਿ। ਕਿਸੇ ਵੀ ਛੋਟੇ ਤੋਂ ਛੋਟੇ ਕੰਮ ਨੂੰ ਸਮੱਸਿਆਵਾਂ ਦੇ ਸੰਪੂਰਨ ਕਰਨ ਲਈ ਕਰ ਲੈਣਾ ਜਿਵੇਂ ਕਿ ਸੁਰੂ ਦੇ ਸਮੇ ਵਿੱਚ ਸਕੂਟਰੀ ਚਲਾਣਾ ਸਿੱਖਣ ਦੇ ਲਈ ਮੈ ਦ੍ਰਿੜਤਾ ਦਾ ਸਹਾਰਾ ਲਿਆ ਇਸ ਤੋ ਇਲਾਵਾ ਜਦੋ ਵੀ ਕੋਈ ਮੁਸਕਿਲ ਸਮਾ ਮੇਰੀ ਜਿੰਦਗੀ ਵਿੱਚ ਆਉਂਦਾ ਤੇ ਮੇਰੇ ਮਕਸਦ ਤੋ ਮੈ ਥੋੜਾ ਜਿਹਾ ਵੀ ਦੂਰ ਹੋਣ ਲਗਦੀ ਹਾਂ ਤਾ ਓਸ ਸਮੇ ਦ੍ਰਿੜਤਾ ਦਾ ਅਭਿਆਸ ਕਰਦੀ ਹਾ।
2.ਪ੍ਰਤਿਬਿਬਤਾ (reflection):- ਕਿਸੇ ਵੀ ਕੰਮ ਨੂੰ ਕਰਨ ਤੋ ਬਾਅਦ ਉਸ ਉਪਰ ਦੁਆਰਾ ਪ੍ਰਤੀਬਿਬ ਕਰਨਾ ਬੁਹਤ ਜਿਆਦਾ ਲਾਹੇਬੰਦ ਹੈ ਕਿਉ ਕਿ ਕਿਸ ਕੰਮ ਵਿੱਚ ਕਿਹੜੀ ਚੀਜ਼ ਕਾਫੀ ਵਧੀਆ ਰਹੀ?, ਕਿਸ ਦੇ ਨਾਲ ਕੋਈ ਸੰਬੰਧ ਬਣ ਪਾਇਆ?, ਜਾਂ ਫਿਰ ਅੱਗੇ ਹੋਰ ਕਿਸੇ ਤਰੀਕੇ ਨਾਲ ਬਿਹਤਰ ਕੀਤਾ ਜਾ ਸਕਦਾ ਹੈ ਜਿਵੇਂ ਕਿ ਜਦੋ ਮੀਟਿੰਗ ਨੂੰ ਕਰਵਾਉਣ ਤੋ ਬਾਅਦ ਪ੍ਰਤਿਬਿੰਦ ਕੀਤਾ ਜਾਂਦਾ ਸੀ ਜਿਵੇਂ ਕਿ ਮੈ ਸੁਰੂ ਵਿੱਚ ਮੈ ਮੀਟਿੰਗ ਸੰਬੋਧਿਤ ਤਾਂ ਸਹੀ ਤਰੀਕੇ ਨਾਲ ਕਰ ਲੈਂਦੀ ਸੀ ਤੇ ਜਦੋ ਕੋਈ ਸੁਝਾਅ ਆਉਂਦੇ ਰਹੇ ਓਸ ਨੂੰ ਦੂਸਰੀ ਮੀਟਿੰਗ ਨਾਲ ਵੀ ਜੋੜ ਲੈਂਦੀ ਸੀ ਪ੍ਰੰਤੂ ਸਾਰੇ ਮੀਟਿੰਗ ਵਿੱਚ ਭਾਗ ਨਹੀਂ ਲੇ ਰਹੇ ਸਨ। ਇਸ ਲਈ ਨਿਰਨਣਾ ਲਿਆ ਗਿਆ ਕਿ ਅਗਲੀ ਵਾਰ ਵੱਡੇ ਗਰੁੱਪ ਦੀ ਵਜਾਏ ਛੋਟੇ- ਛੋਟੇ ਗਰੁੱਪ ਬਣਾ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤਾਂ ਜੌ ਮੀਟਿੰਗ ਨੂੰ ਹੋਰ ਬਿਹਤਰ ਕੀਤਾ ਜਾ ਸਕੇ।
3. ਧਿਆਨ (silence):- ਇੱਕ ਲੀਡਰ ਦੇ ਤੋਰ ਤੇ ਕੰਮ ਕਰਦੇ ਹੋਏ ਬੂਹਤ ਸਾਰੀਆ ਚੀਜਾਂ ਇਕੱਠੀਆਂ ਹੋ ਜਾਂਦੀਆਂ ਹਨ ਜਿਵੇਂ ਕਿ ਫੀਲਡ ਤੇ ਜਾਣਾ, ਪੰਚਾਇਤ ਨੂੰ ਮਿਲਣਾ, ਅਧਿਆਪਕਾ ਨੂੰ, ਅਫਸਰਾਂ ਨੂੰ, ਇਸ ਦੇ ਨਾਲ ਹੀ ਆਪਣੀ ਜਿੰਦਗੀ ਦੇ ਉਦੇਸ਼ ਨੂੰ ਲੱਭਣਾ ਆਦਿ ਇਹਨਾ ਸਭ ਚੀਜਾਂ ਨੂੰ ਇਕੋ ਸਮੇ ਕਰਨ ਦੇ ਲਈ ਦਿਮਾਗੀ ਸੰਤੁਲਨ ਤੇ ਸਾਂਤੀ ਬਣਾਈ ਰੱਖਣਾ ਬੁਹਤ ਜਰੂਰੀ ਹੈ ਇਸ ਦੇ ਲਈ ਧਿਆਨ ਲਗਾਉਣਾ ਮੇਰੇ ਲਈ ਬੁਹਤ ਜਿਆਦਾ ਮਦਦਗਾਰ ਸਾਬਿਤ ਹੋਇਆ ਹੈ ਕਿਉ ਕਿ ਇਸ ਦੇ ਕਾਰਣ ਮੈ ਬੁਹਤ ਸਾਰੇ ਕੰਮ ਇੱਕੋ ਸਮੇ ਤੇ ਕਰਨ ਲਈ ਹੋਰ ਮਜ਼ਬੂਤ ਕਰ ਪਾਈ।
4. ਸਾਂਝੀ ਸੱਥ (collective space):- ਕਿਸੇ ਵੀ ਕੰਮ ਨੂੰ ਕਰਨ ਲਈ ਜਦੋ ਸਾਰੇ ਇਕੋ ਥਾਂ ਤੇ ਇੱਕਠੇ ਆਉਂਦੇ ਹਨ ਤਾਂ ਕਿਸੇ ਸਾਂਝੇ ਮੁੱਦੇ ਤੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਬੁਹਤ ਸਾਰੀਆ ਸਮੱਸਿਆਵਾਂ ਆਸਾਨ ਹੋ ਜਾਂਦੀਆਂ ਹਨ ਜਿਵੇਂ ਕਿ ਜਦੋ ਅਧਿਆਪਕਾ ਵੱਲੋ ਆਪ ਸਕੂਲ ਜਾ ਕਲਾਸ ਰੂਮ ਦੀਆ ਸਮੱਸਿਆਵਾਂ ਜਾ ਜਰੂਰਤਾ ਦੂਜਿਆਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਤਾਂ ਇੱਕ ਸਮੱਸਿਆ ਦੇ ਬੁਹਤ ਸਾਰੇ ਹੱਲ ਅਲੱਗ ਅਲੱਗ ਤਰੀਕੇ ਨਾਲ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਕਿਸੇ ਨੂੰ ਵੀ ਇੱਕਠੇ ਇੱਕ ਜਗਾਹ ਤੇ ਲੇ ਕੇ ਆਉਣ ਨਾਲ ਸੰਭਵ ਹੋ ਪਾਉਂਦਾ ਹੈ।
5. ਸਿਸਟਮ ਦੀ ਸਮਝ (system thinking):-ਜਦੋਂ ਫੀਲਡ ਤੇ ਜਾਂਦੇ ਹਾ ਤਾਂ ਹਰ ਕਿਸੇ ਦੇ ਅਲੱਗ ਅਲੱਗ ਤਰੀਕੇ,ਵਿਚਾਰਧਾਰਾਵਾ, ਧਾਰਨਾਵਾਂ, ਕਦਰਾ ਕੀਮਤਾ ਆਦਿ ਹੁੰਦੀਆ ਹਨ ਓਹਨਾ ਨੂੰ ਸਮਝਨਣਾ , ਉਹਨਾਂ ਦੇ ਪਿੱਛੇ ਦੇ ਕਾਰਣ ਕੀ ਹਨ?, ਕੋਈ ਵੀ ਕੰਮ ਕਿਵੇਂ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ?, ਜਾ ਫਿਰ ਕਿਸੇ ਵੱਡੇ ਖੇਤਰ ਵਿੱਚ ਛੋਟੇ ਜਿਹੇ ਹਿੱਸਾ ਮਹਤਵਪੂਰਨ ਹੈ ਆਦਿ ਨੂੰ ਸਮਝਣਾ ਬੁਹਤ ਜਰੂਰੀ ਹੁੰਦਾ ਹੈ। ਜਿਵੇਂ ਹੀ ਇੱਕ ਸਕੂਲ ਪ੍ਰਬੰਧਕ ਕਮੇਟੀ ਆਪਣੀਆਂ ਜਿੰਮੇਵਾਰੀਆਂ ਨਹੀ ਨਿਭਾਉਂਦੀ ਉਸ ਦੇ ਪਿੱਛੇ ਉਹਨਾਂ ਦੇ ਘਰ ਦੀਆ ਮਜਬੂਰੀਆਂ ਹਨ ਤੇ ਇਹ ਇੱਕ ਬੱਚੇ ਦੀ ਸਿੱਖਿਆ ਤੇ ਸਕੂਲ ਦੇ ਵਿਕਾਸ ਵਿੱਚ ਵੀ ਰੁਕਾਵਟ ਬਣ ਰਿਹਾ ਹੈ ਕਿਉ ਕਿ ਉਹ ਸਕੂਲ਼ ਦੇ ਨਾਲ ਜੁੜੇ ਹੋਏ ਹਨ ਤੇ ਇਹ ਇੱਕ ਪੂਰੇ ਸਿੱਖਿਆ ਵਿਭਾਗ ਵਿੱਚ ਇੱਕ ਛੋਟਾ ਹਿੱਸੇ ਦੇ ਰੂਪ ਵਿੱਚ ਹੈ। ਇਸ ਸਭ ਨੂੰ ਸਮਝਣ ਤੋ ਬਾਅਦ ਸਿਸਟਮ ਨੂੰ ਜਾਨਣਾ ਤੇ ਸਮਝਣਾ ਆਸਾਨ ਹੋ ਜਾਂਦਾ ਹੈ।
ਅੰਤ ਵਿੱਚ ਇਹੀ ਕਹਿਣਾ ਚਾਹੁੰਦੀ ਹਾ ਕਿ ਆਪਣੀ ਸੋਚ, ਸਮਝ, ਤਰੀਕੇ, ਇਕਜੁਟਤਾ ਆਦਿ ਨੂੰ ਧਿਆਨ ਵਿੱਚ ਰੱਖਣਾ ਬੁਹਤ ਮਦਦਗਾਰ ਸਾਬਿਤ ਹੁੰਦਾ ਹੈ।